ਖੇਤੀਬਾੜੀ ਵਿਭਾਗ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਣਕ ਦੀ ਫ਼ਸਲ ਵਿਚ ਮੈਗਨੀਜ਼ ਸਲਫੇਟ ਦੀ ਘਾਟ ਨਾ ਆਉਣ ਦੇਣ। ਮਹਿਕਮੇ ਦਾ ਕਹਿਣਾ ਹੈ ਕਿ ਜਿਥੇ ਕਿਤੇ ਕਿਸਾਨਾਂ ਨੂੰ ਇਸ ਦੀ ਘਾਟ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਉਥੇ ਮੈਗਨੀਜ਼ ਸਲਫ਼ੇਟ ਦੀ ਸਪ੍ਰੇਅ ਕਰਨ।
ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਉਤੇ ਜਿੰਕ ਅਤੇ ਗੰਧਕ ਦੀ ਘਾਟ ਰੜਕਣ ਲੱਗ ਪੈਂਦੀ ਹੈ। ਪਰ ਇਸ ਵਾਰ ਅਜੇ ਤੱਕ ਇਹ ਕਿੱਧਰੇ ਦੇਖਣ ਨੂੰ ਨਹੀਂ ਮਿਲਿਆ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾਂ ਜੀ ਐਸ ਰੋਮਾਣਾ ਅਤੇ ਮਹਿਕਮੇ ਦੇ ਮਾਨਸਾ ਸਥਿਤ ਖੇਤੀ ਵਿਕਾਸ ਅਫ਼ਸਰ ਡਾਂ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਮੈਗਨੀਜ਼ ਦੀ ਘਾਟ ਆਮ ਤੌਰ ਂਤੇ ਹਲਕੀਆਂ ਜ਼ਮੀਨਾਂ ਉਪਰ ਜਿੱਥੇ ਬਹੁਤੀਆਂ ਫ਼ਸਲਾਂ ਲਾਈਆਂ ਜਾਂਦੀਆਂ ਹਨ। ਉਥੇ ਨਜ਼ਰ ਆਉਂਦੀ ਹੈ।
ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਮੈਗਨੀਜ਼ ਦੀ ਸਲਫ਼ਾਟ ਦੀ ਘਾਟ ਲਗਾਤਾਰ ਬਣੀ ਰਹਿੰਦੀ ਹੈ ਤਾਂ ਇਸ ਨਾਲ ਕਣਕ ਦੇ ਬੂਟੇ ਸੁੱਕ ਜਾਂਦੇ ਹਨ। ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਮੈਗਨੀਜ਼ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਮੀਨਾਂ ਵਿਚ 0.5 ਫ਼ੀਸਦੀ ਮੈਗਨੀਜ਼ ਸਲਫੇਟ ਇਕ ਕਿਲੋ ਮੈਗਨੀਜ਼ ਸਲਫੇਟ, 200 ਲੀਟਰ ਪਾਣੀ ਵਿਚ ਪਾ ਕੇ ਇਸ ਦਾ ਛਿੜਕਾਅ ਪ੍ਰਤੀ ਏਕੜ ਕੀਤਾ ਜਾਵੇ।
ਮਹਿਕਮੇ ਦਾ ਕਹਿਣਾ ਹੈ ਕਿ ਕਿਸਾਨ ਮੈਗਨੀਜ਼ ਸਲਫੇਟ ਦੀ ਸਿਰਫ਼ ਸਪ੍ਰੇਅ ਹੀ ਕਰਨ ਨਾ ਕਿ ਇਸ ਨੂੰ ਜ਼ਮੀਨ ਵਿਚ ਪਾਉਣ।
ਖੇਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੂੰ ਕਿੱਧਰੇ ਜਿੰਕ ਦੀ ਘਾਟ ਜਾਪੇ ਤਾਂ ਉਹ ਜਿੰਕ ਸਲਫ਼ੇਟ ਇਕ ਕਿਲੋ ਲੈ ਕੇ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ ਲੈ ਕੇ 200 ਲੀਟਰ ਪਾਣੀ ਪਾ ਕੇ ਇਸ ਦੇ ਘੋਲ ਦਾ ਛਿੜਕਾਅ 15-15 ਦਿਨ ਦੀ ਵਿੱਥ ਤੇ ਜ਼ਰੂਰ ਕਰਨ, ਖੇਤੀ ਮਹਿਰਾਂ ਦਾ ਕਹਿਣਾ ਹੈ ਕਿ ਗੰਧਕ ਦੀ ਘਾਟ ਦੌਰਾਨ ਖੜ੍ਹੀ ਫ਼ਸਲ ਵਿਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ 50 ਕਿਲੋ ਜਿਪਸਮ ਪ੍ਰਤੀ ਏਕੜ ਬਹੁਤ ਹੈ।
ਮੰਡੀ ਭਾਅ ਲਈ ਸਾਡੇ ਵਟਸਐਪ ਗਰੁੱਪ ਨੂੰ ਜੁਆਇਨ ਕਰਨ ਲਈ ਇੱਥੇ ਕਲਿੱਕ ਕਰੋ
ਇਹ ਜਾਣਕਾਰੀ ਖੇਤੀਬਾੜੀ ਵਿਭਾਗ ਦੀ ਅਧਿਕਾਰੀਆਂ ਦੁਆਰਾ ਦਿੱਤੀ ਗਈ ਹੈ। ਜੇਕਰ ਕਣਕ ਵਿਚ ਇਸ ਤਰ੍ਹਾਂ ਦੀ ਘਾਟ ਦਿਖਾਈ ਦਿੰਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

0 टिप्पणियाँ