ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵਾਂ ਬਾਗ ਲਗਾਉਣ, ਫੁੱਲ ਅਤੇ
ਸਬਜੀਆਂ ਦੀ ਖੇਤੀ ਲਈ ਇੰਨਾਂ ਸਕੀਮਾਂ ਦਾ ਲਓ ਲਾਭ ਤੇ ਉਠਾਓ ਫਾਇਦਾ
ਜ਼ਿਲ੍ਹੇ ਵਿੱਚ ਫੱਲ, ਸਬਜ਼ੀਆਂ, ਫੁੱਲਾਂ ਅਤੇ ਖੁੰਬਾਂ ਦੀ ਖੇਤੀ ਨੂੰ ਕੀਤਾ ਜਾਵੇ ਉਤਸਾਹਿਤ : – ਡਿਪਟੀ ਕਮਿਸ਼ਨਰ
ਖੇਤੀ ਵਿਭਿੰਨਤਾ ਅਪਣਾ ਕੇ ਕਿਸਾਨ ਬਾਗਾਂ ਹੇਠ ਰਕਬਾ ਵਧਾਉਣ ਨੂੰ ਤਰਜੀਹ ਦੇਣ
ਫਿਰੋਜ਼ਪੁਰ, 3 ਦਸੰਬਰ
ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਸਦਕਾ ਅਤੇ ਵਿਭਾਗ ਦੇ ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਦੀ ਯੋਗ ਅਗਵਾਈ ਅਤੇ ਸ੍ਰੀਮਤੀ ਸੈਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਪੰਜਾਬ ਦੀਆਂ ਹਦਾਇਤਾ ਅਨੁਸਾਰ ਲਾ ਦੀ ਖੇਤੀ ਲਈ ਵਿਭਾਗਫੱਲ, ਸਬਜ਼ੀਆਂ ,ਫੁੱ ਦੀਆਂ ਸਕੀਮਾ ਨੂੰ ਵੱਧ ਤੋਂ ਵੱਧ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾ ਤੱਕ ਪਹੁਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਆਈ.ਏ.ਐਸ. ਵੱਲੋ ਵਿਭਾਗ ਦੇ ਅਧਿਕਾਰੀਆ ਨਾਲ ਮੀਟਿੰਗ ਕਰਕੇ ਚੱਲ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਫੱਲ, ਸਬਜ਼ੀਆਂ, ਫੁੱਲਾ ਅਤੇ ਖੁੰਬਾ ਦੀ ਖੇਤੀ ਨੂੰ ਉਤਸਾਹਿਤ ਕਰਨ ਲਈ ਬਾਗਬਾਨਾ ਅਤੇ ਵਿਸੇਸ਼ ਕਰਕੇ ਨੌਜਵਾਨ ਪੀੜੀ ਨੂੰ ਪਰੇਰਿਤ ਕੀਤਾ ਜਾਵੇਂ ਤਾਂ ਜੋ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਫਸਲੀ ਵਿਭਿੰਨਤਾ ਲਿਆਂਦੀ ਜਾ ਸਕੇ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਿਆਂ ਜਾ ਸਕੇ ।
ਜਾਣੋ ਅੱਜ ਦੇ ਨਰਮਾ ਅਤੇ ਕਪਾਹ ਦੇ ਤਾਜਾ ਭਾਅ 3/12/2024 ajj ka narma mandi bhav3/12/2024
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਮੁੱਖ ਤੌਰ ਤੇ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵਾਂ ਬਾਗ ਲਗਾਉਣ, ਫੁੱਲ ਅਤੇ ਸਬਜੀਆਂ ਦੀ ਖੇਤੀ ਲਈ ਪੌਲੀ ਹਾਉਸ, ਸੈਡਨੇਂਟ ਹਾਉਸ, ਵਰਮੀਕੰਪੋਸ਼ਟ ਯੁਨਿਟ ਲਗਾਉਣ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਬੈ-ਜ਼ਮੀਨੇ ਕਿਸਾਨਾ ਲਈ ਸਹਾਇਕ ਧੰਦੇ ਜਿਵੇਂ ਕਿ ਸ਼ਹਿਦ ਮੱਖੀ ਪਾਲਣ ਅਤੇ ਖੁੰਬਾ ਦੀ ਕਾਸਤ ਕਰਨ ਤੇ 40 ਪ੍ਰਤੀਸ਼ਤ ਸਬਸਿਡੀ ਦੀ ਵਿਵਸ਼ਥਾ ਰੱਖੀ ਗਈ ਹੈ । ਇਸ ਤੋਂ ਇਲਾਵਾ ਬਾਗਬਾਨੀ ਮਸ਼ੀਨਰੀ ਖਰੀਦਣ, ਹਾਈਬਰਿਡ ਸਬਜ਼ੀਆਂ ਦੀ ਕਾਸਤ ਕਰਨ ਆਦਿ ਤੇ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਫੱਲ ਸਬਜ਼ੀਆਂ ਦੀ ਤੁੜਾਈ ਤੋਂ ਬਾਅਦ ਸਾਂਭ-ਸੰਭਾਲ ਅਤੇ ਪੈਕਿੰਗ ਲਈ ਪੈਕ ਹਾਉਸ ਬਨਾਉਣ ਤੇਂ 50 ਪ੍ਰਤੀਸ਼ਤ, ਕੋਲਡ ਸਟੋਰ, ਕੋਲਡ ਰੂਮ ਅਤੇ ਰਾਈਪਨਿੰਗ ਚੈਂਬਰ ਬਨਾਉਣ ਲਈ 35 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ । ਉਹਨਾਂ ਨੇ ਦੱਸਿਆ ਕਿ ਪਾਣੀ ਦੀ ਬਚਤ ਲਈ ਜਿਹੜੇ ਕਿਸਾਨ/ਬਾਗਬਾਨ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਬਾਗ ਲਗਾਉਣਗੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 10,000 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਅਤੇ ਫੱਲ/ਸਬਜ਼ੀਆਂ ਦੇ ਮੰਡੀਕਰਨ ਕਰਨ ਲਈ ਪਲਾਸਟਿਕ ਕਰੈਟਸ ਦੀ ਖਰੀਦ ਕਰਨ ਉਪਰ ਵੀ 50 ਪ੍ਰਤੀਸਤ ਵਿੱਤੀ ਸਹਾਇਤਾ ਮੁਹਈਆਂ ਕਰਵਾਈ ਜਾਵੇਗੀ ।
ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਸਥਿਤੀ ਵਿੱਚ ਸੁਚੇਤ ਰਹਿਣ ਕਿਸਾਨ
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਕਿੱਤੇ ਨੂੰ ਅਪਣਾ ਕੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਨਾਲ-ਨਾਲ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਬਲਾਕ ਦਫਤਰ ਜਾਂ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਮੋਗਾ ਰੋਡ, ਮੱਲਵਾਲ ,ਫਿਰੋਜ਼ਪੁਰ ਫੋਨ ਨੰਬਰਾਂ 98768-90003, 98557-63508 ਤੇ ਸੰਪਰਕ ਕੀਤਾ ਜਾ ਸਕਦਾ ਹੈ।
0 टिप्पणियाँ